ਸਮੱਗਰੀ 'ਤੇ ਜਾਓ

ਮੁੱਖ ਸਫ਼ਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ
ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ

ਪੰਜਾਬੀ ਵਿਕੀਪੀਡੀਆ

ਇੱਕ ਆਜ਼ਾਦ ਵਿਸ਼ਵਕੋਸ਼ ਜਿਸ ਵਿੱਚ ਕੋਈ ਵੀ ਯੋਗਦਾਨ ਪਾ ਸਕਦਾ ਹੈ।

ਇਸ ਸਮੇਂ ਕੁੱਲ ਲੇਖਾਂ ਦੀ ਗਿਣਤੀ 59,621 ਹੈ ਅਤੇ ਕੁੱਲ 137 ਸਰਗਰਮ ਵਰਤੋਂਕਾਰ ਹਨ।

ਤੁਸੀਂ ਵੀ ਇਸ ਵਿਸ਼ਵਕੋਸ਼ ਵਿੱਚ ਯੋਗਦਾਨ ਪਾ ਸਕਦੇ ਹੋ। ਵਿਕੀਪੀਡੀਆ 342 ਭਾਸ਼ਾਵਾਂ ਵਿੱਚ ਮੌਜੂਦ ਹੈ। ਪੰਜਾਬੀ ਵਿੱਚ ਵਿਕੀਪੀਡੀਆ ਦਾ ਸਫ਼ਰ 3 ਜੂਨ 2002 (24 ਸਾਲ ਪਹਿਲਾਂ) (2002-06-03) ਸ਼ੁਰੂ ਹੋਇਆ।

ਚੁਣਿਆ ਹੋਇਆ ਲੇਖ

ਨੀਰੋ
ਨੀਰੋ
ਨੀਰੋ (15 ਦਸੰਬਰ, 37 - 9 ਜੂਨ, 68) ਰੋਮ ਦੇ ਸਮਰਾਟ ਸੀ। ਉਸ ਦੀ ਮਾਤਾ ਰੋਮ ਦੇ ਪਹਿਲੇ ਸਮਰਾਟ ਅਗਸਟਸ ਦੇ ਪੜਪੋਤੀ ਸੀ। ਇੱਕ ਬਹੁਤ ਹੀ ਅਭਿਲਾਸ਼ੀ ਸੀ। ਉਸ ਨੇ ਆਪਣੇ ਮਾਮਾ ਸਮਰਾਟ ਕਲਾਉਡੀਅਸ ਨਾਲ ਵਿਆਹ ਕਰ ਲਿਆ ਅਤੇ ਆਪਣੇ ਨਵੇਂ ਪਤੀ ਨੂੰ ਇਸ ਗੱਲ ਤੇ ਰਾਜੀ ਕਰ ਲਿਆ ਕਿ ਉਹ ਨੀਰੋ ਨੂੰ ਆਪਣਾ ਉਤਰਾਅਧਿਕਾਰੀ ਘੋਸ਼ਿਤ ਕਰ ਦੇ। ਨੀਰੋ ਨੂੰ ਛੇਤੀ ਗੱਦੀ ਦਾ ਵਾਰਸ ਬਣਾਉਣ ਦੇ ਲਾਲਚ 'ਚ ਉਸ ਨੇ ਕਲਾਉਡੀਅਸ ਨੂੰ ਜ਼ਹਿਰ ਦੇ ਕੇ ਮਾਰ ਦਿਤਾ ਰੋਮ ਦੇ ਵਾਸੀਆਂ ਨੇ ਨੀਰੋ ਦਾ ਸਵਾਗਤ ਅਤੇ ਸਮਰਥਨ ਕੀਤਾ ਅਤੇ ਉਸ ਨੇ ਆਪਣੇ ਗੁਰੂ ਦੀ ਸਹਾਇਤਾ ਨਾਲ ਵਧੀਆ ਤਰ੍ਹੀਕੇ ਨਾਲ ਰਾਜ ਕੀਤਾ ਪਰ ਛੇਤੀ ਹੀ ਉਸ ਵਿੱਚ ਔਗੁਣ ਪੈਂਦਾ ਹੋ ਗਏ। ਨੀਰੋ ਨੇ ਬਹੁਤ ਸਾਰੀਆਂ ਹੱਤਿਆਵਾਂ ਆਪਣੇ ਲਾਲਚ ਜਾਂ ਵਿਆਹ ਦੇ ਕਾਰਨ ਕਰ ਦਿਤੀਆਂ ਜਿਸ ਨਾਲ ਲੋਕਾਂ ਵਿੱਚ ਉਸ ਪ੍ਰਤੀ ਨਫਰਤ ਵੱਧ ਗਈ। 18 ਜੁਲਾਈ, 64 ਵਿੱਚ ਰੋਮ ਸ਼ਹਿਰ ਵਿੱਚ ਭਿਅੰਕਰ ਅੱਗ ਫੈਲ ਗਈ ਜਿਸ ਦੀਆਂ ਲਾਟਾਂ ਨਾਲ ਸਾਰਾ ਸ਼ਹਿਰ ਸੜ ਕੇ ਸਵਾਹ ਹੋ ਗਿਆ। ਜਦੋਂ ਅੱਗ ਫੈਲ ਰਹੀ ਸੀ ਤਾਂ ਨੀਰੋ ਇਸ ਦਾ ਸਰੰਗੀ ਵਜਾ ਕੇ ਨਜ਼ਾਰਾ ਦੇਖ ਰਿਹਾ ਸੀ। ਕੁਝ ਲੋਕਾਂ ਦਾ ਯਕੀਨ ਸੀ ਕਿ ਇਹ ਅੱਗ ਨੀਰੋ ਨੇ ਆਪ ਲਗਾਈ ਹੈ। ਜਦੋਂ ਅੱਗ ਬੁਝ ਗਈ ਤਾਂ ਨੀਰੋ ਨੇ ਆਪਣੇ ਵਾਸਤੇ ਇਕ ਬਹੁਤ ਹੀ ਖੂਬਸੂਰਤ ਮਹਿਲ ਬਣਾਇਆ। ਬਹੁਤ ਸਾਰੇ ਟੈਕਸ, ਬੁਰਾਈਆਂ ਅਤੇ ਹੋਰ ਕਰਤੂਤਾਂ ਦੇ ਕਾਰਨ ਲੋਕਾਂ ਵਿੱਚ ਵਿਦਰੋਹ ਫੈਲਣ ਲੱਗਾ ਸਪੇਨ ਨੇ ਰੋਮ ਤੇ ਹਮਲਾ ਕਰ ਦਿਤਾ ਇਸ ਹਮਲੇ ਵਿੱਚ ਨੀਰੋ ਦੇ ਸਿਪਾਹੀ ਵੀ ਰਲ ਗਏ ਤੇ ਨੀਰੋ ਨੇ ਦੇਸ਼ ਛੱਡਣਾ ਪਿਆ। ਗ੍ਰਿਫਤਾਰੀ ਤੋਂ ਬਚਣ ਲਈ ਉਸ ਨੇ ਆਤਮਹੱਤਿਆ ਕਰ ਲਈ।

ਅੱਜ ਇਤਿਹਾਸ ਵਿੱਚ 18 ਜੁਲਾਈ

18 ਜੁਲਾਈ

ਨੈਲਸਨ ਮੰਡੇਲਾ
  • 64 ਰੋਮ ਸ਼ਹਿਰ ਵਿੱਚ, ਸਮੇਂ ਦੀ ਸੱਭ ਤੋਂ ਭਿਆਨਕ ਅੱਗ ਸ਼ੁਰੂ ਹੋਈ, ਜਿਸ ਨੇ ਸ਼ਹਿਰ ਦੇ 14 ਵਿੱਚੋਂ 10 ਜ਼ੋਨ ਸਾੜ ਕੇ ਸਵਾਹ ਕਰ ਦਿਤੇ। 6 ਦਿਨ ਤਕ ਰੋਮ ਸੜਦਾ ਰਿਹਾ ਪਰ ਇਸ ਸਮੇਂ ਦੌਰਾਨ ਇਥੋਂ ਦਾ ਰਾਜਾ ਨੀਰੋ ਸੰਗੀਤ ਤੇ ਡਰਾਮੇ ਦਾ ਮਜ਼ਾ ਲੈਂਦਾ ਰਿਹਾ।
  • 1877 ਥਾਮਸ ਐਡੀਸਨ ਨੇ ਪਹਿਲੀ ਵਾਰ ਇਨਸਾਨੀ ਆਵਾਜ਼ ਨੂੰ ਰੀਕਾਰਡ ਕੀਤਾ।
  • 1918 ਦੱਖਣੀ ਅਫਰੀਕੀ ਸਿਆਸਤਦਾਨ ਨੈਲਸਨ ਮੰਡੇਲਾ ਦਾ ਜਨਮ।
  • 1927 ਪਾਕਿਸਤਾਨੀ ਗ਼ਜ਼ਲ ਗਾਇਕ ਅਤੇ ਪਲੇਬੈਕ ਗਾਇਕ ਮਹਿਦੀ ਹਸਨ ਦਾ ਜਨਮ।
  • 2012 ਪੰਜਾਬੀ ਦਾ ਸ਼੍ਰੋਮਣੀ ਬਾਲ ਸਾਹਿਤ ਲੇਖਕ ਜਸਬੀਰ ਸਿੰਘ ਜੱਸ ਦਾ ਦਿਹਾਂਤ।
  • 2012 ਭਾਰਤੀ ਬਾਲੀਵੁੱਡ ਅਦਾਕਾਰ, ਨਿਰਦੇਸ਼ਕ, ਨਿਰਮਾਤਾ ਅਤੇ ਹਿੰਦੀ ਸਿਨੇਮੇ ਦੇ ਪਹਿਲੇ ਸੁਪਰ ਸਟਾਰ ਰਾਜੇਸ਼ ਖੰਨਾ ਦਾ ਦਿਹਾਂਤ।

ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 17 ਜੁਲਾਈ 18 ਜੁਲਾਈ 19 ਜੁਲਾਈ


ਕੀ ਤੁਸੀਂ ਜਾਣਦੇ ਹੋ

...ਕਿ ਵਿਕੀਪੀਡੀਆ ਸੂਚੀ ਵਿੱਚ 'ਪੰਜਾਬੀ ਵਿਕੀਪੀਡੀਆ' (ਗੁਰਮੁਖੀ ਲਿਪੀ) ਦਾ ਸਥਾਨ 332 ਵਿੱਚੋਂ 104ਵਾਂ ਹੈ।
...ਕਿ ਮੁਹੰਮਦ ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਨਾਮ ਹੈ।
...ਕਿ ਇਟਲੀ ਦੇ ਰਾਸ਼ਟਰੀ ਝੰਡੇ ਦਾ ਡਿਜ਼ਾਇਨ ਨੈਪੋਲੀਅਨ ਨੇ ਤਿਆਰ ਕੀਤਾ ਸੀ।
...ਕਿ ਵੀਅਤਨਾਮ ਦੇਸ਼ ਦੀ ਕਰੰਸੀ ਸਿੱਕਿਆਂ ਵਿੱਚ ਨਹੀਂ ਹੈ।
...ਕਿ Dreamt ਅੰਗਰੇਜ਼ੀ ਦਾ ਇੱਕੋ-ਇੱਕ ਸ਼ਬਦ ਹੈ, ਜੋ 'mt' ਨਾਲ ਖ਼ਤਮ ਹੁੰਦਾ ਹੈ।
...ਕਿ 2011 ਵਿੱਚ ਨਵੇਂ ਬਣੇ ਦੇਸ਼ 'ਦੱਖਣੀ ਸੁਡਾਨ' ਦੀ ਰਾਜਧਾਨੀ 'ਜੂਬਾ' ਹੈ।
...ਕਿ ਚੂਹਾ, ਊਠ ਤੋਂ ਵੀ ਜਿਆਦਾ ਦੇਰ ਪਾਣੀ ਬਿਨਾਂ ਰਹਿ ਸਕਦਾ ਹੈ।
...ਕਿ ਉਮਰ ਵਧਣ ਦੇ ਨਾਲ ਵੀ ਵਿਅਕਤੀ ਦੇ ਡੀ.ਐੱਨ.ਏ. ਵਿੱਚ ਕੋਈ ਫ਼ਰਕ ਨਹੀਂ ਆਉਂਦਾ।
...ਕਿ ਸਾਡੇ ਦਿਮਾਗ ਦਾ ਖੱਬਾ ਹਿੱਸਾ ਸਾਡੇ ਸਰੀਰ ਦੇ ਸੱਜੇ ਹਿੱਸੇ ਨੂੰ, ਅਤੇ ਦਿਮਾਗ ਦਾ ਸੱਜਾ ਹਿੱਸਾ ਸਰੀਰ ਦੇ ਖੱਬੇ ਹਿੱਸੇ ਨੂੰ ਕੰਟਰੋਲ ਕਰਦਾ ਹੈ।
...ਕਿ ਇੱਕ 60 ਕਿੱਲੋ ਭਾਰਾ ਵਿਅਕਤੀ ਚੰਦ ਉੱਪਰ 10 ਕਿੱਲੋ ਦਾ ਅਤੇ ਸੂਰਜ ਉੱਪਰ 1624 ਕਿੱਲੋ (ਲਗਭਗ) ਹੋਵੇਗਾ।
...ਕਿ ਮਨੁੱਖ ਦੇ ਖੂਨ ਦੀ ਇੱਕ ਬੂੰਦ ਵਿੱਚ 250 ਅਰਬ ਸੈੱਲ ਹੁੰਦੇ ਹਨ।

ਖ਼ਬਰਾਂ

2017 ਵਿੱਚ ਡੌਨਲਡ ਟਰੰਪ
ਡੌਨਲਡ ਟਰੰਪ

ਚੁਣੀ ਹੋਈ ਤਸਵੀਰ


ਸੋਨੇ ਦੇ ਸੁੱਧ ਰਵੇਦਾਰ ਰੂਪ ਜਿਸ ਨੂੰ ਕਲੋਰੀਨ ਗੈਸ ਤੋਂ ਰਸਾਈਣਿਕ ਕਿਰਿਆ ਨਾਲ ਬਣਾਇਆ ਗਿਆ।

ਤਸਵੀਰ: Alchemist-hp


ਹੋਰ ਭਾਸ਼ਾਵਾਂ ਵਿੱਚ ਵਿਕੀਪੀਡੀਆ

ਹੋਰ ਵਿਕੀਮੀਡੀਆ ਪ੍ਰਾਜੈਕਟ

ਵਿਕੀਪੀਡੀਆ ਸਵੈ-ਸੇਵੀ ਸੋਧਕਾਂ ਵੱਲੋਂ ਲਿਖਿਆ ਗਿਆ ਐ। ਇਹ ਵਿਕੀਮੀਡੀਆ ਸੰਸਥਾ ਵੱਲੋਂ ਮੇਜ਼ਬਾਨੀ ਕੀਤੀ ਗਈ ਇੱਕ ਗੈਰ-ਮੁਨਾਫ਼ਾ ਸੰਸਥਾ ਜੋ ਕਿ ਹੋਰ ਸਵੈ-ਸੇਵੀ ਪ੍ਰੋਜੈਕਟਾਂ ਦੀ ਮੇਜ਼ਬਾਨੀ ਵੀ ਕਰਦੀ ਐ।